ਸੁਨੇਹੇ ਐਪ ਦੇ ਅੰਦਰ ਹੀ ਰੱਖੋ। ਚੈਟ ਵਿੱਚ ਪਾਸਵਰਡ, ਬੈਂਕ ਵੇਰਵੇ ਜਾਂ ਦਸਤਾਵੇਜ਼ਾਂ ਦੀਆਂ ਕਾਪੀਆਂ ਸਾਂਝੀਆਂ ਨਾ ਕਰੋ। ਜੋ ਕੋਈ ਤੁਹਾਨੂੰ ਐਪ ਤੋਂ ਬਾਹਰ ਭੁਗਤਾਨ ਕਰਨ ਲਈ ਕਹੇ, ਉਸ ਤੋਂ ਸਾਵਧਾਨ ਰਹੋ।
ਤੁਸੀਂ ਗੱਲਬਾਤ ਦੇ ਮੀਨੂ ਤੋਂ ਕਿਸੇ ਵੀ ਸੁਨੇਹੇ ਜਾਂ ਵਰਤੋਂਕਾਰ ਦੀ ਰਿਪੋਰਟ ਕਰ ਸਕਦੇ ਹੋ। ਰਿਪੋਰਟਾਂ ਦੀ ਜਾਂਚ ਸਾਡੀ ਟੀਮ ਕਰਦੀ ਹੈ। ਤੁਸੀਂ ਕਿਸੇ ਵਰਤੋਂਕਾਰ ਨੂੰ ਬਲੌਕ ਵੀ ਕਰ ਸਕਦੇ ਹੋ।
ਚੈਟ ਸੁਨੇਹਿਆਂ ਦਾ ਆਪਣੇ-ਆਪ ਅਨੁਵਾਦ ਹੋ ਸਕਦਾ ਹੈ। ਕਾਨੂੰਨੀ ਜਾਂ ਡਾਕਟਰੀ ਫ਼ੈਸਲਿਆਂ ਲਈ ਅਨੁਵਾਦ 'ਤੇ ਭਰੋਸਾ ਨਾ ਕਰੋ। ਜੇ ਤੁਸੀਂ ਖ਼ਤਰੇ ਵਿੱਚ ਹੋ, ਤਾਂ ਪਹਿਲਾਂ ਸਥਾਨਕ ਐਮਰਜੈਂਸੀ ਨੰਬਰ 112 'ਤੇ ਕਾਲ ਕਰੋ, ਫਿਰ ਸਹਾਇਤਾ ਨਾਲ ਸੰਪਰਕ ਕਰੋ।